B&C

|
Code BARRETT15
T&C

Carousel main title

Main title

ਮੈਨੋਪੌਜ਼ ਦੇ ਲੱਛਣ ਕੀ ਹਨ?

woman
ਮੈਨੋਪੌਜ਼ ਦੇ ਲੱਛਣ ਹਰ ਵਿਅਕਤੀ ਵਿੱਚ ਵੱਖਰੇ ਹੋ ਸਕਦੇ ਹਨ। ਇਸ ਲਈ ਜੇਕਰ ਤੁਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਕੀ ਤੁਸੀਂ ਮੈਨੋਪੌਜ਼ ਦਾ ਅਨੁਭਵ ਕਰ ਰਹੇ ਹੋ, ਤਾਂ ਇਸ ਲੇਖ ਨੂੰ ਪੜ੍ਹੋ।

ਜ਼ਿਆਦਾਤਰ ਔਰਤਾਂ ਮੈਨੋਪੌਜ਼ਲ ਲੱਛਣਾਂ ਦਾ ਅਨੁਭਵ ਕਰਨਗੀਆਂ ਅਤੇ ਕਈ ਵੱਖ-ਵੱਖ ਕਾਰਕ ਹਨ ਜੋ ਇਸ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਵਿੱਚ ਤੁਹਾਡੀ ਸਰੀਰਕ ਗਤੀਵਿਧੀ, BMI, ਸਿਗਰਟਨੋਸ਼ੀ ਦੀ ਸਥਿਤੀ, ਸਿੱਖਿਆ, ਤਣਾਅ ਦੇ ਪੱਧਰ, ਸਮਾਜਿਕ ਸਹਾਇਤਾ ਨੈਟਵਰਕ, ਉਪਲਬਧ ਸਿਹਤ ਦੇਖਭਾਲ, ਆਮ ਸਿਹਤ ਅਤੇ ਖੁਰਾਕ ਸਬੰਧੀ ਆਦਤਾਂ ਵਰਗੀਆਂ ਚੀਜ਼ਾਂ ਸ਼ਾਮਲ ਹਨ। ਪਰ ਇਹ ਸਭ ਇੱਥੋਂ ਤੱਕ ਸੀਮਤ ਨਹੀਂ ਹੈ, ਕਈ ਅਧਿਐਨਾਂ ਨੇ ਸੁਝਾਅ ਦਿੱਤਾ ਹੈ ਕਿ ਤੁਹਾਡਾ ਨਸਲੀ ਪਿਛੋਕੜ ਵੀ ਇਸ ਨੂੰ ਪ੍ਰਭਾਵਿਤ ਕਰ ਸਕਦੀ ਹੈ।  

ਬੇਸ਼ੱਕ, ਮੈਨੋਪੌਜ਼ ਹਰ ਕਿਸੇ ਲਈ ਵੱਖਰਾ ਹੁੰਦਾ ਹੈ ਅਤੇ ਤੁਹਾਡੇ ਲਈ ਵਿਅਕਤੀਗਤ ਹੁੰਦਾ ਹੈ। ਨਸਲੀ, ਭੂਗੋਲਿਕ ਸਥਿਤੀ, ਜਾਂ ਸੱਭਿਆਚਾਰ ਦੀ ਪਰਵਾਹ ਕੀਤੇ ਬਿਨਾਂ, ਜਣਨ ਅੰਗਾਂ ਨੂੰ ਬਰਕਰਾਰ ਰੱਖਦੀਆਂ 60 ਸਾਲ ਦੀ ਉਮਰ ਤੱਕ ਪਹੁੰਚਣ ਵਾਲੀਆਂ ਸਾਰੀਆਂ ਔਰਤਾਂ, ਪੇਰੀਮੈਨੋਪੌਜ਼ ਰਾਹੀਂ ਮੈਨੋਪੌਜ਼ ਵਿੱਚ ਤਬਦੀਲ ਹੋ ਜਾਣਗੀਆਂ।

ਤਾਂ, ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਮੈਨੋਪੌਜ਼ ਵਿੱਚੋਂ ਲੰਘ ਰਹੇ ਹੋ? ਇਹ ਦੇਖਣਾ ਚਾਹੁੰਦੇ ਹੋ ਕਿ ਕੀ ਤੁਹਾਡੇ ਲੱਛਣ ਇਸ ਨਾਲ ਸਬੰਧਤ ਹਨ? ਤੁਸੀਂ ਸਹੀ ਜਗ੍ਹਾ 'ਤੇ ਆਏ ਹੋ।

ਅਸੀਂ ਇਹ ਸਮਝਣ ਵਿੱਚ ਤੁਹਾਡੀ ਮਦਦ ਕਰਨ ਲਈ ਕਿ ਤੁਸੀਂ ਕੀ ਅਨੁਭਵ ਕਰ ਰਹੇ ਹੋ, ਅਸੀਂ 34 ਮੁੱਖ ਮੈਨੋਪੌਜ਼ ਦੇ ਲੱਛਣਾਂ ਦੀ ਇੱਕ ਵਿਆਪਕ ਸੂਚੀ ਇਕੱਠੀ ਕੀਤੀ ਹੈ।

ਮੈਨੋਪੌਜ਼ ਦੇ ਲੱਛਣਾਂ ਬਾਰੇ, ਪੈਰੀ ਤੋਂ ਪੋਸਟ ਤੱਕ, ਹੇਠਾਂ ਹੋਰ ਜਾਣੋ।

ਮੈਨੋਪੌਜ਼ ਦੇ 34 ਲੱਛਣ

ਮੈਨੋਪੌਜ਼ ਦੇ ਨਿਸ਼ਾਨ ਅਤੇ ਲੱਛਣਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੈ, ਇਸ ਲਈ ਇਹ ਪਤਾ ਲਗਾਉਣ ਵਿੱਚ ਤੁਹਾਡੀ ਮਦਦ ਕਰਨ ਲਈ ਕਿ ਕੀ ਤੁਸੀਂ ਖੁਦ ਇਸ ਵਿੱਚੋਂ ਲੰਘ ਰਹੇ ਹੋ, ਅਸੀਂ ਇੱਥੇ 34 ਸਭ ਤੋਂ ਆਮ ਲੱਛਣਾਂ ਨੂੰ ਸੂਚੀਬੱਧ ਕੀਤਾ ਹੈ।

ਨਾਲ ਹੀ, ਅਸੀਂ ਉਜਾਗਰ ਕਰਾਂਗੇ ਕਿ ਕੀ ਇਹ ਪੈਰੀਮੈਨੋਪੌਜ਼, ਮੈਨੋਪੌਜ਼ ਜਾਂ ਪੋਸਟ-ਮੈਨੋਪੌਜ਼ਲ ਲੱਛਣ ਹਨ, ਤਾਂ ਜੋ ਤੁਹਾਨੂੰ ਇਸ ਬਾਰੇ ਥੋੜੀ ਵਾਧੂ ਜਾਣਕਾਰੀ ਮਿਲ ਸਕੇ ਕਿ ਇਸ ਅਨੁਭਵ ਤੋਂ ਕੀ ਉਮੀਦ ਕਰਨੀ ਚਾਹੀਦੀ ਹੈ। ਮੈਨੋਪੌਜ਼ ਦੇ 34 ਲੱਛਣ ਹੇਠ ਲਿਖੇ ਮੁਤਾਬਕ ਹਨ:

  1.  ਤੁਹਾਡੀ ਮਾਹਵਾਰੀ  ਵਿੱਚ ਤਬਦੀਲੀਆਂ - ਜੇਕਰ ਤੁਹਾਡੀ ਮਾਹਵਾਰੀ  ਅਨਿਯਮਿਤ ਹੋ ਗਈ ਹੈ, ਤਾਂ ਇਹ ਪੈਰੀਮੈਨੋਪੌਜ਼ ਦੀ ਸ਼ੁਰੂਆਤ ਹੋ ਸਕਦੀ ਹੈ। ਤੁਹਾਡੇ ਵਹਾਅ ਦੇ ਭਾਰੀਪਨ ਵਿੱਚ ਤਬਦੀਲੀਆਂ ਵੀ ਇਸਦਾ ਸੂਚਕ ਹੋ ਸਕਦੀਆਂ ਹਨ।
  2. ਤੁਹਾਡੀ ਮਾਹਵਾਰੀ ਬੰਦ ਹੋ ਗਈ ਹੈ - ਜੇਕਰ 12 ਮਹੀਨਿਆਂ ਦੌਰਾਨ ਤੁਹਾਨੂੰ ਖੂਨ ਦਾ ਵਹਾਅ ਨਹੀਂ ਆਇਆ ਤਾਂ ਹੀ ਤੁਹਾਨੂੰ ਪੂਰੀ ਤਰ੍ਹਾਂ ਮੈਨੋਪੌਜ਼ ਦੇ ਸਥਿਤੀ ਵਿੱਚ ਮੰਨਿਆ ਜਾਂਦਾ ਹੈ।
  3. ਮੂਡ ਖਰਾਬ- ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਦੇ ਹੇਠਲੇ ਪੱਧਰ ਤੁਹਾਡੇ ਮੂਡ ਵਿੱਚ ਤਬਦੀਲੀਆਂ ਲਿਆ ਸਕਦੇ ਹਨ ਅਤੇ ਤੁਹਾਨੂੰ ਉਨ੍ਹਾਂ ਚੀਜ਼ਾਂ ਤੋਂ ਪ੍ਰਭਾਵਿਤ ਕਰ ਸਕਦੇ ਹਨ ਜੋ ਆਮ ਤੌਰ 'ਤੇ ਤੁਹਾਨੂੰ ਪ੍ਰਭਾਵਿਤ ਨਹੀਂ ਕਰਦੀਆਂ।
  4. ਚਿੰਤਾ - ਜਿਹੜੇ ਹਾਰਮੋਨਮ ਦੇ ਬਦਲਾਅ ਦਾ ਅਸੀਂ ਪਹਿਲਾਂ ਜ਼ਿਕਰ ਕੀਤਾ ਹੈ, ਉਹੀ ਬਦਲਾਅ ਤੁਹਾਡੇ ਵਿੱਚ ਚਿੰਤਾ ਦਾ ਕਾਰਨ ਬਣਦਾ ਹੈ।
  5. ਮੂਡ ਬਦਲਣਾ - ਇਸੇ ਤਰ੍ਹਾਂ, ਤੁਸੀਂ ਅਨੁਭਵ ਕਰ ਸਕਦੇ ਹੋ ਕਿ ਤੁਹਾਡਾ ਮੂਡ ਥੋੜ੍ਹੇ ਸਮੇਂ ਵਿੱਚ ਬਦਲ ਸਕਦਾ ਹੈ।
  6. ਘੱਟ ਸਵੈ-ਮਾਣ - ਮੈਨੋਪੌਜ਼ ਦੌਰਾਨ ਹੋਣ ਵਾਲੀਆਂ ਸਾਰੀਆਂ ਤਬਦੀਲੀਆਂ ਤੁਹਾਨੂੰ ਆਪਣੇ ਬਾਰੇ ਨੀਵਾਂ ਮਹਿਸੂਸ ਕਰਵਾ ਸਕਦੀਆਂ ਹਨ।
  7. ਦਿਮਾਗ 'ਤੇ ਧੁੰਦਲਾਪਣ - ਮੈਨੋਪੌਜ਼ ਦਾ ਇੱਕ ਬਹੁਤ ਹੀ ਆਮ ਲੱਛਣ, ਦਿਮਾਗ ਦਾ ਧੁੰਦਲਾਪਣ ਹੈ, ਜੋ ਤੁਹਾਨੂੰ ਇਹ ਮਹਿਸੂਸ ਕਰਵਾ ਸਕਦਾ ਹੈ ਕਿ ਤੁਹਾਡਾ ਦਿਮਾਗ 'ਰੂੰ' ਦਾ ਬਣਿਆ ਹੋਇਆ ਹੈ।
  8. ਯਾਦਦਾਸ਼ਤ ਦੀਆਂ ਸਮੱਸਿਆਵਾਂ - ਦਿਮਾਗੀ ਧੁੰਦ ਦੇ ਨਾਲ, ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਤੁਸੀਂ ਬਹੁਤ ਜ਼ਿਆਦਾ ਭੁੱਲੱਕੜ ਹੋ ਗਏ ਹੋ ਅਤੇ ਤੁਸੀਂ ਜਾਣਕਾਰੀ ਯਾਦ ਰੱਖਣ ਲਈ ਸੰਘਰਸ਼ ਕਰ ਰਹੇ ਹੋ।
  9. ਗਰਮੀ ਲੱਗਣਾਨ( ਹਾਟ ਫਲੈਸ਼ਸ ਅਤੇ ਚੱਕਰ ਆਉਣੇ) - ਹਾਟ ਫਲੈਸ਼ਸ ਸ਼ਾਇਦ ਮੁੱਖ ਲੱਛਣ ਹਨ ਜੋ ਅਸੀਂ ਮੈਨੋਪੌਜ਼ ਨਾਲ ਜੋੜਦੇ ਹਾਂ। ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਆਪਣੇ ਸਰੀਰ ਦੇ ਉੱਪਰਲੇ ਹਿੱਸੇ ਵਿੱਚ ਅਚਾਨਕ ਗਰਮੀ ਮਹਿਸੂਸ ਕਰਦੇ ਹੋ, ਪਰ ਮੁੱਖ ਤੌਰ 'ਤੇ ਛਾਤੀ, ਗਰਦਨ ਅਤੇ ਚਿਹਰੇ ‘ਤੇ।
  10. ਸੌਣ ਵਿੱਚ ਮੁਸ਼ਕਲ - ਇਹ ਪੈਰੀਮੈਨੋਪੌਜ਼ ਅਤੇ ਪੂਰੇ ਮੈਨੋਪੌਜ਼ ਦੌਰਾਨ ਅਨੁਭਵ ਕੀਤਾ ਜਾਂਦਾ ਹੈ, ਨੀਂਦ ਨਾਲ ਸਮੱਸਿਆਵਾਂ ਨੂੰ ਮਾਹਿਰਾਂ ਵੱਲੋਂ ਬਹੁਤ ਆਮ ਮੰਨਿਆ ਜਾਂਦਾ ਹੈ।
  11. ਦਿਲ ਦੀ ਧੜਕਣ - ਮੈਨੋਪੌਜ਼ ਦੌਰਾਨ ਹਾਰਮੋਨਸ ਵਿੱਚ ਤਬਦੀਲੀ ਵੀ ਦਿਲ ਦੀ ਧੜਕਣ ਦਾ ਕਾਰਨ ਬਣ ਸਕਦੀ ਹੈ, ਜਦੋਂ ਇਹ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਦਿਲ ਦੀ ਧੜਕਣ ਆਮ ਨਾਲੋਂ ਤੇਜ਼ ਹੋ ਰਹੀ ਹੈ।
  12.  ਸਿਰਦਰਦ ਜਾਂ ਮਾਈਗਰੇਨ - ਇਹ ਦੋਵੇਂ ਮਾਹਵਾਰੀ ਸਾਈਕਲ ਵਿੱਚ ਵਿਘਨ ਦੇ ਕਾਰਨ ਪੈਰੀ ਅਤੇ ਮੈਨੋਪੌਜ਼ ਦੌਰਾਨ ਅਨੁਭਵ ਕੀਤੇ ਜਾਂਦੇ ਹਨ।
  13. ਮਾਸਪੇਸ਼ੀਆਂ ਵਿੱਚ ਦਰਦ - ਹਾਲਾਂਕਿ ਮੈਨੋਪੌਜ਼ ਇਸ ਲੱਛਣ ਦਾ ਇੱਕਮਾਤਰ ਕਾਰਨ ਨਹੀਂ ਹੋ ਸਕਦਾ, ਮੈਨੋਪੌਜ਼ ਦੌਰਾਨ ਮਾਸਪੇਸ਼ੀਆਂ ਵਿੱਚ ਦਰਦ ਐਸਟ੍ਰੋਜਨ ਦੇ ਪੱਧਰ ਵਿੱਚ ਗਿਰਾਵਟ ਕਾਰਨ ਹੋ ਸਕਦਾ ਹੈ।
  14.  ਜੋੜਾਂ ਦੇ ਦਰਦ - ਮਾਸਪੇਸ਼ੀਆਂ ਦੇ ਦਰਦ ਦੇ ਨਾਲ, ਮੈਨੋਪੌਜ਼ ਦੇ ਦੌਰਾਨ ਜੋੜਾਂ ਵਿੱਚ ਦਰਦ ਐਸਟ੍ਰੋਜਨ ਦੇ ਪੱਧਰ ਵਿੱਚ ਗਿਰਾਵਟ ਕਾਰਨ ਵੀ ਹੋ ਸਕਦਾ ਹੈ ਕਿਉਂਕਿ ਜੋੜਾਂ ਵਿੱਚ ਐਸਟ੍ਰੋਜਨ ਰੀਸੈਪਟਰ ਹੁੰਦੇ ਹਨ।
  15.  ਸਰੀਰ ਦੇ ਆਕਾਰ ਵਿੱਚ ਤਬਦੀਲੀ - ਜਦੋਂ ਤੁਸੀਂ ਮੈਨੋਪੌਜ਼ ਤੱਕ ਪਹੁੰਚਦੇ ਹੋ ਤਾਂ ਸਰੀਰ ਵਿੱਚ ਚਰਬੀ ਦੀ ਵੰਡ ਵੱਖਰੀ ਹੋ ਸਕਦੀ ਹੈ, ਕਿਉਂਕਿ ਬਹੁਤ ਸਾਰੇ ਸਰੀਰ 'ਨਾਸ਼ਪਾਤੀ' ਦੀ ਆਕਾਰ ਤੋਂ 'ਸੇਬ' ਦੇ ਆਕਾਰ ਵਿੱਚ ਬਦਲ ਜਾਂਦੇ ਹਨ।
  16.  ਭਾਰ ਵਧਣਾ - ਕਿਉਂਕਿ ਪੈਰੀਮੈਨੋਪੌਜ਼ ਦੌਰਾਨ ਹਾਰਮੋਨ ਦੇ ਪੱਧਰ ਵਿੱਚ ਉਤਰਾਅ-ਚੜ੍ਹਾਅ ਆਉਂਦਾ ਹੈ, ਇਹ ਇਸ ਗੱਲ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿ ਸਰੀਰ ਵਿੱਚ ਚਰਬੀ ਨੂੰ ਕਿਵੇਂ ਸਟੋਰ ਕੀਤਾ ਜਾਂਦਾ ਹੈ, ਆਮ ਤੌਰ 'ਤੇ ਇਨਸੁਲਿਨ ਪ੍ਰਤੀਰੋਧ ਦੇ ਕਾਰਨ।
  17. ਖੁਸ਼ਕ ਸਕਿੱਨ - ਮੈਨੋਪੌਜ਼ ਦੇ ਦੌਰਾਨ, ਤੁਹਾਡੀ ਸਕਿੱਨ ਪਾਣੀ ਨੂੰ ਜਕੜ ਕੇ ਰੱਖਣ ਦੀ ਆਪਣੀ ਕੁਝ ਸਮਰੱਥਾ ਗੁਆ ਦਿੰਦੀ ਹੈ, ਜੋ ਸਕਿੱਨ ਨੂੰ ਕਾਫ਼ੀ ਖੁਸ਼ਕ ਬਣਾ ਸਕਦੀ ਹੈ।
  18.  ਖਾਰਸ਼ ਵਾਲੀ ਸਕਿੱਨ - ਐਸਟ੍ਰੋਜਨ ਸਕਿੱਨ ਦੇ ਸਰੀਰ ਵਿਗਿਆਨ ਦੀ ਇੱਕ ਮਹੱਤਵਪੂਰਣ ਵਿਸ਼ੇਸ਼ਤਾ ਹੈ, ਜੋ ਕੋਲੇਜਨ ਦੇ ਉਤਪਾਦਨ ਅਤੇ ਤੇਲ ਦੇ ਨਿਯੰਤਰਣ ਵਿੱਚ ਭੂਮਿਕਾ ਨਿਭਾਉਂਦੀ ਹੈ, ਇਸ ਲਈ ਜਦੋਂ ਇਹ ਬਦਲਦਾ ਹੈ ਤਾਂ ਇਹ ਤੁਹਾਡੀ ਸਕਿੱਨ ਨੂੰ ਖੁਸ਼ਕ ਅਤੇ ਖਾਰਸ਼ ਮਹਿਸੂਸ ਕਰ ਸਕਦਾ ਹੈ।
  19.  ਘਟੀ ਹੋਈ ਕਾਮਵਾਸਨਾ - ਹਾਰਮੋਨ ਦੇ ਪੱਧਰਾਂ ਦਾ ਘਟਣਾ ਤੁਹਾਡੇ ਵਿੱਚ ਘੱਟ ਸੈਕਸ ਡਰਾਈਵ ਪੈਦਾ ਕਰ ਸਕਦਾ ਹੈ।
  20.  ਖੁਸ਼ਕ ਯੋਨੀ - ਤੁਹਾਡੇ ਹਾਰਮੋਨ ਦੇ ਪੱਧਰਾਂ ਵਿੱਚ ਤਬਦੀਲੀ ਤੁਹਾਡੀ ਯੋਨੀ ਵਿੱਚ ਖੁਸ਼ਕੀ ਪੈਦਾ ਕਰ ਸਕਦੇ ਹਨ।
  21. ਯੋਨੀ ਵਿੱਚ ਦਰਦ - ਬਹੁਤ ਸਾਰੀਆਂ ਔਰਤਾਂ ਮੈਨੋਪੌਜ਼ ਦੇ ਦੌਰਾਨ ਵੈਜੀਨਿਸਮਸ ਦਾ ਅਨੁਭਵ ਕਰਦੀਆਂ ਹਨ, ਜਿੱਥੇ ਯੋਨੀ ਦੀਆਂ ਮਾਸਪੇਸ਼ੀਆਂ ਵਿੱਚ ਦਰਦ ਜਾਂ ਜਲਣ ਹੁੰਦੀ ਹੈ।
  22.  ਯੋਨੀ ਖੁਜਲੀ - ਵੈਜੀਨਿਸਮਸ (ਯੋਨੀ ਦੀ ਸੋਜਸ਼) ਵੀ ਮੈਨੋਪੌਜ਼ ਦੇ ਦੌਰਾਨ ਅਨੁਭਵ ਕੀਤੀ ਜਾਂਦੀ ਹੈ, ਜਿਸ ਨਾਲ ਖੁਜਲੀ ਹੋ ਸਕਦੀ ਹੈ।
  23.  ਸੈਕਸ ਦੌਰਾਨ ਬੇਅਰਾਮੀ - ਜਿਵੇਂ ਕਿ ਐਸਟ੍ਰੋਜਨ ਦਾ ਪੱਧਰ ਘਟਦਾ ਹੈ, ਯੋਨੀ ਦੇ ਟਿਸ਼ੂ ਪਤਲੇ ਹੋਣੇ ਸ਼ੁਰੂ ਹੋ ਸਕਦੇ ਹਨ ਜਿਸ ਨਾਲ ਸੈਕਸ ਦੌਰਾਨ ਦਰਦ ਹੋ ਸਕਦਾ ਹੈ।
  24.  ਆਵਰਤੀ UTIs - ਖਾਸ ਤੌਰ 'ਤੇ ਮੈਨੋਪੌਜ਼ ਤੋਂ ਬਾਅਦ ਵਿੱਚ ਆਮ, ਅਕਸਰ ਆਵਰਤੀ ਪਿਸ਼ਾਬ ਨਾਲੀ ਦੀਆਂ ਲਾਗਾਂ ਮੈਨੋਪੌਜ਼ ਦੇ ਦੌਰਾਨ ਅਤੇ ਬਾਅਦ ਵਿੱਚ ਬਹੁਤ ਸਾਰੀਆਂ ਔਰਤਾਂ ਵੱਲੋਂ ਅਨੁਭਵ ਕੀਤੀਆਂ ਜਾਂਦੀਆਂ ਹਨ।
  25.  ਹੱਥਾਂ ਜਾਂ ਪੈਰਾਂ ਵਿੱਚ ਝਰਨਾਹਟ - ਇਹ ਪੈਰੇਥੀਸੀਆ ਵਜੋਂ ਜਾਣਿਆ ਜਾਂਦਾ ਹੈ, ਤੁਸੀਂ ਮੈਨੋਪੌਜ਼ ਦੌਰਾਨ ਆਪਣੀਆਂ ਲੱਤਾਂ ਬਾਹਾਂ ‘ਤੇ ਸੁਈਆਂ ਚੁੱਭਣ ਵਰਗੀਆਂ ਭਾਵਨਾਵਾਂ ਮਹਿਸੂਸ ਕਰ ਸਕਦੇ ਹੋ।
  26.  ਬਰਨਿੰਗ ਮਾਊਥ - ਇਸ ਨੂੰ ਬਰਨਿੰਗ ਮਾਊਥ ਸਿੰਡਰੋਮ (BMS) ਵਜੋਂ ਵੀ ਜਾਣਿਆ ਜਾਂਦਾ ਹੈ, ਇਹ ਉਹ ਚੀਜ਼ ਹੈ ਜੋ ਮੈਨੋਪੌਜ਼ ਵਿੱਚੋਂ ਲੰਘ ਰਹੇ 18-33% ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।
  27.  ਸਵਾਦ ਅਤੇ ਸਮੈੱਲ ਵਿੱਚ ਬਦਲਾਅ - ਇਹ ਮੈਨੋਪੌਜ਼ ਦੇ ਦੌਰਾਨ ਅਤੇ ਬਾਅਦ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਰਿਪੋਰਟ ਕੀਤਾ ਗਿਆ ਇੱਕ ਹੋਰ ਲੱਛਣ ਹੈ, ਅਤੇ ਇਹ ਸੰਭਾਵਤ ਤੌਰ 'ਤੇ ਐਸਟ੍ਰੋਜਨ ਦੇ ਪੱਧਰਾਂ ਵਿੱਚ ਉਤਰਾਅ-ਚੜ੍ਹਾਅ ਕਾਰਨ ਹੁੰਦਾ ਹੈ।
  28.  ਥਕਾਵਟ - ਹਾਰਮੋਨਸ ਦੇ ਉਤਰਾਅ-ਚੜ੍ਹਾਅ ਕਾਰਨ ਨੀਂਦ ਵਿੱਚ ਵਿਘਨ ਅਤੇ ਇਸ ਤਰ੍ਹਾਂ ਥਕਾਵਟ ਵੀ ਹੋ ਸਕਦੀ ਹੈ, ਅਤੇ ਇਹ ਪੈਰੀਮੈਨੋਪੌਜ਼ ਤੋਂ ਪੋਸਟਮੈਨੋਪੌਜ਼ ਤੱਕ ਅਨੁਭਵ ਕੀਤਾ ਜਾ ਸਕਦਾ ਹੈ।
  29.  ਬਲੋਟਿੰਗ - ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਦੋਵਾਂ ਦਾ ਸਰੀਰ ਦੇ ਤਰਲ ਰੈਗੁਲੇਸ਼ਨ 'ਤੇ ਪ੍ਰਭਾਵ ਪੈਂਦਾ ਹੈ, ਜਿਸ ਨਾਲ ਬਲੋਟਿੰਗ ਹੋ ਸਕਦੀ ਹੈ।
  30.  ਪਾਚਨ ਸੰਬੰਧੀ ਸਮੱਸਿਆਵਾਂ - ਬਹੁਤ ਸਾਰੇ ਲੋਕ ਪੈਰੀਮੈਨੋਪੌਜ਼ ਦੇ ਸ਼ੁਰੂ ਤੋਂ ਹੀ ਗੈਸਟਰੋਇੰਟੇਸਟਾਈਨਲ ਲੱਛਣਾਂ ਵਿੱਚ ਵਾਧਾ ਦਰਜ ਕਰਦੇ ਹਨ, ਭਾਵੇਂ ਉਹਨਾਂ ਨੂੰ ਪਹਿਲਾਂ ਹੀ IBS ਵਰਗੀਆਂ ਸਥਿਤੀਆਂ ਹੋਣ ਜਾਂ ਨਹੀਂ।
  31.  ਬਿਜਲੀ ਦੇ ਝਟਕੇ ਦੀਆਂ ਸੰਵੇਦਨਾਵਾਂ - ਇਹ ਇੱਕ ਹੋਰ ਆਮ ਤੌਰ 'ਤੇ ਦੱਸਿਆ ਗਿਆ ਲੱਛਣ ਹੈ ਜੋ ਮੈਨੋਪੌਜ਼ ਤੋਂ ਗੁਜ਼ਰ ਰਹੇ ਲੋਕ ਅਨੁਭਵ ਕਰਦੇ ਹਨ, ਹਾਲਾਂਕਿ ਇਸ ਸਮੇਂ ਇਸਦੀ ਪੂਰੀ ਤਰ੍ਹਾਂ ਖੋਜ ਨਹੀਂ ਕੀਤੀ ਗਈ ਹੈ।
  32.  ਵਾਲਾਂ ਦਾ ਪਤਲਾ ਹੋਣਾ - ਜਿਵੇਂ ਕਿ ਐਸਟ੍ਰੋਜਨ ਦਾ ਪੱਧਰ ਘਟਦਾ ਹੈ, ਇਹ ਸੋਚਿਆ ਜਾਂਦਾ ਹੈ ਕਿ ਐਂਡਰੋਜਨ ਦਾ ਪੱਧਰ ਵਧਦਾ ਹੈ, ਜਿਸ ਨਾਲ ਤਾਲੂ ਤੋਂ ਝੜਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
  33. ਭੁਰਭੁਰਾ ਨਹੁੰ - ਹਾਰਮੋਨ ਦੇ ਪੱਧਰਾਂ ਵਿੱਚ ਤਬਦੀਲੀਆਂ ਨੂੰ ਸਰੀਰ ਵਿੱਚ ਡੀਹਾਈਡਰੇਸ਼ਨ ਦਾ ਕਾਰਨ ਮੰਨਿਆ ਜਾਂਦਾ ਹੈ, ਜਿਸ ਨਾਲ ਨਹੁੰ ਭੁਰਭੁਰਾ ਹੋ ਸਕਦੇ ਹਨ।
  34.  ਓਵਰਐਕਟਿਵ ਬਲੈਡਰ - ਪੈਰੀ ਤੋਂ ਪੋਸਟਮੈਨੋਪੌਜ਼ ਤੱਕ ਵਧੀ ਹੋਈ ਬਾਰੰਬਾਰਤਾ ਜਾਂ ਅਸੰਤੁਲਨ ਦਾ ਅਨੁਭਵ ਹੁੰਦਾ ਹੈ।

ਸਾਡੇ ਵੱਲੋਂ ਦਿੱਤੇ ਮੈਨੋਪੌਜ਼ ਦੇ ਲੱਛਣਾਂ ਦੀ ਸੂਚੀ ਵਿੱਚ ਹੋਰ ਵੀ ਵੱਧ ਲੱਛਣ ਹੋ ਸਕਦੇ ਹਨ, ਕਿਉਂਕਿ ਤੁਸੀਂ ਐਲਰਜੀ, ਸਰੀਰ ਦੀ ਸਮੈੱਲ ਵਿੱਚ ਤਬਦੀਲੀਆਂ ਅਤੇ ਹੋਰ ਬਹੁਤ ਸਾਰੇ ਲੱਛਣਾਂ ਵਰਗੀਆਂ ਚੀਜ਼ਾਂ ਦਾ ਵੀ ਅਨੁਭਵ ਕਰ ਸਕਦੇ ਹੋ।

ਬੇਸ਼ੱਕ, ਇਹ ਨਿਸ਼ਚਤ ਕਰਨਾ ਔਖਾ ਹੈ ਕਿ ਕਿੰਨੇ ਲੱਛਣ ਮੈਨੋਪੌਜ਼ ਦਾ ਸਿੱਧਾ ਨਤੀਜਾ ਹਨ। ਨਾਲ ਹੀ, ਇਹਨਾਂ ਵਿੱਚੋਂ ਕੁਝ ਲੱਛਣ ਮੈਨੋਪੌਜ਼ ਦੇ ਕਾਰਨ ਨਹੀਂ ਹੋ ਸਕਦੇ ਇਸ ਲਈ ਕਿਸੇ ਸਿਹਤ ਪੇਸ਼ੇਵਰ ਨਾਲ ਚਰਚਾ ਕਰਨਾ ਮਹੱਤਵਪੂਰਨ ਹੈ।

ਤੁਸੀਂ ਇਹਨਾਂ ਲੱਛਣਾਂ ਬਾਰੇ ਕੀ ਕਰ ਸਕਦੇ ਹੋ?

ਹਾਲਾਂਕਿ ਇਹਨਾਂ ਵਿੱਚੋਂ ਬਹੁਤ ਸਾਰੇ ਲੱਛਣਾਂ ਦਾ ਅਨੁਭਵ ਕਰਨਾ ਦੁਖਦਾਈ ਹੋ ਸਕਦਾ ਹੈ, ਪਰ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ਨਾਲ ਨਜਿੱਠਣ ਲਈ ਤੁਹਾਡੀ ਮਦਦ ਦੇ ਕਈ ਤਰੀਕੇ ਹਨ। ਵਧੇਰੇ ਵਿਸਤ੍ਰਿਤ ਦਿੱਖ ਲਈ ਮੈਨੋਪੌਜ਼ ਦੇ ਪ੍ਰਬੰਧਨ ਲਈ ਸੁਝਾਵਾਂ ਦੀ ਇੱਕ ਸ਼੍ਰੇਣੀ ਦੇ ਨਾਲ ਸਾਡੇ ਲੇਖ ਨੂੰ ਦੇਖੋ। ਅਤੇ ਹਮੇਸ਼ਾ ਵਾਂਗ, ਕਿਰਪਾ ਕਰਕੇ ਆਪਣੇ ਲੱਛਣਾਂ ਬਾਰੇ ਆਪਣੇ GP ਨਾਲ ਗੱਲ ਕਰੋ, ਕਿਉਂਕਿ ਉਹ ਤੁਹਾਡੇ ਅਨੁਭਵ ਵਿੱਚ ਮਦਦ ਕਰਨ ਦੇ ਯੋਗ ਹੋਣੇ ਚਾਹੀਦੇ ਹਨ।

ਆਖਰੀ ਗੱਲ

ਮੈਨੋਪੌਜ਼ ਦੇ ਲੱਛਣਾਂ ਬਾਰੇ ਥੋੜਾ ਹੋਰ ਸੁਚੇਤ ਮਹਿਸੂਸ ਕਰ ਰਹੇ ਹੋ? ਜੇ ਤੁਸੀਂ ਆਪਣੇ ਲੱਛਣਾਂ ਦੇ ਪ੍ਰਬੰਧਨ ਜਾਂ ਪਛਾਣ ਕਰਨ ਲਈ ਸਹਾਇਤਾ ਦੀ ਭਾਲ ਕਰ ਰਹੇ ਹੋ, ਤਾਂ ਸਲਾਹ-ਮਸ਼ਵਰੇ ਲਈ ਸਾਡੇ ਕਿਸੇ ਮਾਹਰ ਸਲਾਹਕਾਰ ਨਾਲ ਬੁਕਿੰਗ ਕਰੋ

ਸਾਡੀਆਂ ਮੈਨੋਪੌਜ਼ ਸਿਖਲਾਈ ਪ੍ਰਾਪਤ ਸਲਾਹਕਾਰਾਂ ਨਾਲ ਔਨਲਾਈਨ ਮੁਲਾਕਾਤਾਂ ਉਪਲਬਧ ਹਨ ਜੋ ਮੂਲ ਰੂਪ ਵਿੱਚ ਉਰਦੂ, ਪੰਜਾਬੀ, ਗੁਜਰਾਤੀ ਅਤੇ ਹਿੰਦੀ ਬੋਲਦੇ ਹਨ। ਆਪਣੀ ਕੰਸਲਟੇਸ਼ਨ ਔਨਲਾਈਨ ਬੁੱਕ ਕਰੋ ਅਤੇ ਇਕੱਠੇ, ਅਸੀਂ ਤੁਹਾਡੀ ਵਿਲੱਖਣ ਮੈਨੋਪੌਜ਼ ਯਾਤਰਾ ਨੂੰ ਨੈਵੀਗੇਟ ਕਰ ਸਕਦੇ ਹਾਂ।

ਹੱਥੀਂ ਚੁਣੀ ਗਈ ਸਮੱਗਰੀ: ਮੈਨੋਪੌਜ਼ 'ਤੇ ਜ਼ਿਆਦਾਤਰ ਗੂਗਲ ਕੀਤੇ ਜਾਂਦੇ ਸਵਾਲ / ਮੈਨੋਪੌਜ਼ ਦੌਰਾਨ ਕਸਰਤ 'ਤੇ ਜ਼ਿਆਦਾਤਰ ਗੂਗਲ ਕੀਤੇ ਗਏ ਸਵਾਲ / ਖੁਰਾਕ ਅਤੇ ਮੈਨੋਪੌਜ਼ 'ਤੇ ਜ਼ਿਆਦਾਤਰ ਗੂਗਲ ਕੀਤੇ ਗਏ ਸਵਾਲ।

ਇਸ ਲੇਖ ਵਿਚਲੀ ਸਲਾਹ ਸਿਰਫ਼ ਜਾਣਕਾਰੀ ਲਈ ਹੈ ਅਤੇ ਡਾਕਟਰੀ ਦੇਖਭਾਲ ਦੀ ਥਾਂ ਨਹੀਂ ਲੈ ਸਕਦੀ। ਕਿਰਪਾ ਕਰਕੇ ਕਿਸੇ ਵੀ ਪੂਰਕ, ਇਲਾਜ ਜਾਂ ਉਪਚਾਰ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਆਪਣੇ GP ਜਾਂ ਸਿਹਤ ਸੰਭਾਲ ਪੇਸ਼ੇਵਰ ਨਾਲ ਗੱਲ ਕਰੋ। ਭੋਜਨ ਪੂਰਕਾਂ ਨੂੰ ਇੱਕ ਵਿਭਿੰਨ ਅਤੇ ਸੰਤੁਲਿਤ ਖੁਰਾਕ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਦੇ ਬਦਲ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ ਹੈ।

Sources

  1. https://www.ncbi.nlm.nih.gov/pmc/articles/PMC3033753/
  2.  https://journals.sagepub.com/doi/10.2217/17455057.5.2.127
  3. https://www.nhs.uk/conditions/menopause/symptoms/
  4. https://www.nhsinform.scot/healthy-living/womens-health/later-years-around-50-years-and-over/menopause-and-post-menopause-health/menopause-and-your-mental-wellbeing
  5. https://www.menopause.org/for-women/sexual-health-menopause-online/causes-of-sexual-problems/poor-self-image-and-changes-in-your-partner
  6. https://www.themenopausecharity.org/2021/10/21/brain-fog/
  7. https://www.bupa.co.uk/newsroom/ourviews/symptoms-menopause-hot-flushes
  8. https://www.sleepfoundation.org/women-sleep/menopause-and-sleep
  9. https://www.bhf.org.uk/informationsupport/heart-matters-magazine/medical/women/menopause-and-your-heart
  10. https://www.nhs.uk/conditions/hormone-headaches/
  11. https://www.mymenopausecentre.com/symptoms/muscle-aches-and-pain/
  12. https://www.menopause.org/for-women/sexual-health-menopause-online/changes-at-midlife/changes-in-weight-and-fat-distribution
  13. https://www.liverpoolwomens.nhs.uk/media/3538/menopause-and-weight-gain-patient-information-leaflet.pdf
  14. https://www.aad.org/public/everyday-care/skin-care-secrets/anti-aging/skin-care-during-menopause
  15. https://www.ncbi.nlm.nih.gov/pmc/articles/PMC2685269/
  16. https://www.nhs.uk/conditions/loss-of-libido/
  17. https://www.nhs.uk/conditions/vaginal-dryness/
  18. https://www.menopause.org/for-women/sexual-health-menopause-online/causes-of-sexual-problems/vaginal-discomfort
  19. https://www.menopause.org/for-women/sexual-health-menopause-online/sexual-problems-at-midlife/pain-with-penetration
  20. https://pubmed.ncbi.nlm.nih.gov/24336244/
  21. http://www.bridgewater.nhs.uk/wp-content/uploads/2014/02/The-Menopause-what-to-expect-when-you-are-expecting-the-menopause.pdf 
  22. https://www.themenopausecharity.org/2021/04/24/burning-mouth-syndrome-bms/
  23. https://www.mymenopausecentre.com/symptoms/changes-to-taste-and-smell/
  24. https://www.nhsemployers.org/system/files/2022-03/Fatigue%20%26%20Menopause%20Leaflet.pdf
  25. https://www.ncbi.nlm.nih.gov/pmc/articles/PMC3984489/
  26. https://www.ncbi.nlm.nih.gov/pmc/articles/PMC3322543/
  27. https://www.medsci.ox.ac.uk/for-staff/resources/human-resources/menopause-at-work/symptoms-of-menopause
  28. https://www.ncbi.nlm.nih.gov/pmc/articles/PMC4828511/
  29. https://www.healthcentre.org.uk/menopause/brittle-nails-in-menopause.html
  30. https://www.ncbi.nlm.nih.gov/pmc/articles/PMC4352916/
 

Related Articles